ਅੱਜ-ਨਾਮਾ

ਅਕਾਲੀ ਪੱਕਾ ਸੀ ਬਾਦਲ ਦੇ ਰਾਜ ਅੰਦਰ,

ਅਹੁਦਾ ਮਾਣ ਲਿਆ ਮੌਜ ਹੰਢਾਈ ਸੀਗੀ।

        ਜਿੱਥੇ-ਜਿੱਥੇ ਵੀ ਮਾਇਆ ਲਈ ਪਈ ਕੁੰਡੀ,

        ਮੋਰਚਾ ਮਾਰ ਲਿਆ, ਕੀਤੀ ਕਮਾਈ ਸੀਗੀ।

ਬਾਹਲੀ ਸ਼ਰਮ ਤਾਂ ਲੀਡਰ ਨਾ ਕਦੇ ਕਰਦੇ,

ਖੂੰਜੇ ਸ਼ਰਮ ਵੀ ਕਈਆਂ ਤਾਂ ਲਾਈ ਸੀਗੀ।

        ਗਿਆ ਰਾਜ ਤਾਂ ਵੇਲਾ ਫਿਰ ਖੁੰਝਿਆ ਨਹੀਂ,

        ਕਰ ਗਿਆ ਨਵੀਂ ਉਹ ਬੇ-ਹਯਾਈ ਸੀਗੀ।

                ਅਗਲੀ ਧਿਰ ਵੀ ਅਹੁਲ ਪਈ ਖੋਲ੍ਹ ਬਾਂਹਾਂ,

                ਆਖੇ ਪੁੱਤਰ ਕਮਾਊ ਇਹ ਆ ਗਿਆ ਈ।

                ਅਹੁਦਾ ਲਿਆ ਈ ਸਿਰੇ ਦੇ ਸਾਂਭ ਉਸ ਨੇ,

                ਪੱਕਿਆਂ ਚੇਲਿਆਂ ਨੂੰ ਪਿੱਛੇ ਪਾ ਗਿਆ ਈ।

                                                -ਤੀਸ ਮਾਰ ਖਾਂ