ਅੱਜ-ਨਾਮਾ

ਰੁਕਦੀ ਚਰਚਾ ਆਧਾਰ ਦੀ ਅਜੇ ਹੈ ਨਹੀਂ,

ਮੁੱਦਾ ਸਿਰੇ ਨਹੀਂ ਰਿਹਾ ਇਹ ਲੱਗ ਬੇਲੀ।

ਫਿਰਦੀ ਸੁਸਤ ਸਰਕਾਰ ਕੁਝ ਨਜ਼ਰ ਆਵੇ,

ਪੰਜਵੇਂ ਗੇਅਰ ਵਿੱਚ ਭੱਜ ਰਹੇ ਠੱਗ ਬੇਲੀ।

ਹਰ ਕੋਈ ਮਹਿਕਮਾ ਆਪਣੀ ਗੱਲ ਆਖੇ,

ਦਫਤਰੀਂ ਮਿਲਣ ਦਲਾਲਾਂ ਦੇ ਵੱਗ ਬੇਲੀ।

        ਗੈਸ ਕੰਪਨੀਆਂ ਪਾਈ ਪਈ ਬਹੁਤ ਭਾਜੜ,

        ਮੁਸ਼ਕਲ ਭੋਜਨ ਲਈ ਬਾਲਣੀ ਅੱਗ ਬੇਲੀ।

                ਹਸਪਤਾਲ ਵਿੱਚ ਗਿਆਂ ਵੀ ਕਿਹਾ ਜਾਂਦਾ,

                ਆਧਾਰ ਬਿਨਾਂ ਇਲਾਜ ਨਹੀਂ ਹੋਏ ਬੇਲੀ।           

                ਆਧਾਰ ਕਾਰਡ ਨੇ ਮਾਰੀ ਆ ਮੱਤ ਬੇਲੀ,

                ਆਧਾਰ ਹੋ ਗਿਆ ਸੜਕ ਦੇ ਟੋਏ ਬੇਲੀ।

                                                -ਤੀਸ ਮਾਰ ਖਾਂ