ਅੱਜ-ਨਾਮਾ

ਅਹੁਦਾ ਸਾਂਭੇ ਟਰੰਪ ਦਾ ਸਾਲ ਹੋਇਆ,

ਚੱਲਦੀ ਚੋਣ ਦੀ ਅਜੇ ਪੜਤਾਲ ਬੇਲੀ।

        ਜਿੱਤਦੀ ਹਾਰ ਹਿਲੇਰੀ ਸੀ ਗਈ ਕਿੱਦਾਂ,

        ਹੋ ਰਿਹਾ ਹੱਲ ਨਹੀਂ ਅਜੇ ਸਵਾਲ ਬੇਲੀ।

ਬੀਬੀ ਕਹਿੰਦੀ ਟਰੰਪ ਤੋਂ ਨਹੀਂ ਹਾਰੀ,

ਵੋਟਰ ਦੇਸ਼ ਦਾ ਮੇਰੇ ਸੀ ਨਾਲ ਬੇਲੀ।

        ਬੇੜਾ ਪਾਸਿਓਂ ਪੂਤਿਨ ਦਾ ਬੈਠਿਆ ਸੀ,

        ਲੁਕਵੀਂ ਓਸ ਨੇ ਚੱਲੀ ਆ ਚਾਲ ਬੇਲੀ।

                ਚੱਲਦੀ ਜਾਂਚ ਆ ਕੀੜੀ ਦੀ ਚਾਲ ਜਾਪੇ,

                ਅੱਠੋ-ਅੱਠ ਬਜ਼ੁਰਗ ਰਿਹਾ ਮਾਰ ਬੇਲੀ।

                ਜਦੋਂ ਤੀਕਰ ਹੈ ਸਿਰੇ ਪੜਤਾਲ ਚੜ੍ਹਨੀ,

                ਜਾਊ ਬੁੜ੍ਹਾ ਇਹ ਵਕਤ ਗੁਜ਼ਾਰ ਬੇਲੀ।

                                                -ਤੀਸ ਮਾਰ ਖਾਂ