ਅੱਜ-ਨਾਮਾ

ਸੁਖਬੀਰ ਕਹਿੰਦਾ ਕਮਿਸ਼ਨ ਆ ਬਣੇ ਜਿਹੜੇ,

ਕਰਦਾ ਇਨ੍ਹਾਂ ਦਾ ਕੋਈ ਵਿਸ਼ਵਾਸ ਨਹੀਂ ਜੀ।

        ਰੱਖਣਾ ਸੱਚ ਆ ਮੂਹਰੇ ਕੋਈ ਜਾਂਚ ਕਰ ਕੇ,

        ਇਸਦੀ ਕਿਸੇ ਨੂੰ ਰਤਾ ਵੀ ਆਸ ਨਹੀਂ ਜੀ।

ਕਹਿ ਰਹੇ ਮੰਤਰੀ ਇਹੀ ਰਿਪੋਰਟ ਆਉਣੀ,

ਜਾਂਚ ਕਰਨ ਨੂੰ ਰਹਿੰਦਾ ਹੀ ਖਾਸ ਨਹੀਂ ਜੀ।

        ਸਿਟਿੰਗ ਜੱਜ ਨਹੀਂ ਜਦੋਂ ਤੱਕ ਜਾਂਚ ਕਰਦੇ,

        ਆਉਣਾ ਕਿਸੇ ਨੂੰ ਕੱਖ ਧਰਵਾਸ ਨਹੀਂ ਜੀ।

                ਪੁੱਛ ਲਿਆ ਕਿਸੇ ਜੀ ਤੁਸਾਂ ਦੇ ਰਾਜ ਵੇਲੇ,

                ਹੁੰਦੀ ਕਿਹੋ ਜਿਹੀ ਸੀਗੀ ਪੜਤਾਲ ਭਾਈ।

                ਹੱਸ ਕੇ ਬੋਲਿਆ, ਰਿਹਾ ਉਹ ਰਾਜ ਨਾਹੀਂ,

                ਉਸ ਦਾ ਰਿਹਾ ਨਹੀਂ ਕੋਈ ਸਵਾਲ ਭਾਈ।

                                                -ਤੀਸ ਮਾਰ ਖਾਂ