ਅੱਜ-ਨਾਮਾ

ਜੇਲ੍ਹ ਗਿਆ, ਪਰ ਢਿੱਲਾ ਨਹੀਂ ਪਿਆ ਲਾਲੂ,

ਭਾਜਪਾ ਵੱਲ ਉਹ ਗੋਲੇ ਰਿਹਾ ਦਾਗ ਮੀਆਂ।

        ਭਾਜਪਾ ਲੀਡਰ ਵੀ ਉਹਨੂੰ ਤਾਂ ਚੋਰ ਕਹਿੰਦੇ,

        ਭਾਜੀ ਮੋੜਨ ਲਈ ਗਾਵੇ ਉਹ ਰਾਗ ਮੀਆਂ।

ਕਹਿੰਦਾ ਲਾਲੂ, ਅੜਿੱਕੇ ਵਿੱਚ ਆ ਗਿਆ ਮੈਂ,

ਮਾੜੀ ਕਿਸਮਤ ਜਾਂ ਮੰਦੇ ਸਨ ਭਾਗ ਮੀਆਂ।

        ਕਰ ਗਏ ਸੱਚੀਂ ਆ ਚੋਰੀ ਦਾ ਪਾਪ ਜਿਹੜੇ,

        ਭਾਜਪਾ ਅੰਦਰ ਉਹ ਬੈਠੇ ਈ ਘਾਗ ਮੀਆਂ।

                ਅੰਦਰੋਂ ਜੇਲ੍ਹ ਦੇ ਜਿੱਦਾਂ ਰਿਹਾ ਟਹਿਕ ਲਾਲੂ,

                ਉਹਦਾ ਪੈਂਤੜਾ ਸਮਝ ਨਹੀਂ ਆਊ ਮੀਆਂ।

                ਫਿਰਦੇ ਬਾਹਰ ਵੀ ਡਰੇ ਪਏ ਭਾਜਪਾਈਏ,

                ਆਇਆ ਨਿਕਲ ਤੇ ਭਾਜੜਾਂ ਪਾਊ ਮੀਆਂ।

                                                -ਤੀਸ ਮਾਰ ਖਾਂ