ਅੱਜ-ਨਾਮਾ

ਆਸਾਮ ਵਿੱਚ ਸਰਵੇਖਣ ਜਿਹਾ ਹੋਈ ਜਾਂਦਾ,

ਬਾਹਰੋਂ ਆਇਆਂ ਦੀ ਹੋਣੀ ਪੜਤਾਲ ਮੀਆਂ।

          ਦੱਸਿਆ ਗਿਆ ਕਿ ਲੋਕ ਕਈ ਭਾਰਤੀ ਨਹੀਂ,

          ਫਿਰ ਵੀ ਮਿਕਸ ਉਹ ਬਾਕੀਆਂ ਨਾਲ ਮੀਆਂ।

ਇਸ ਦੇ ਉਲਟ ਪਰ ਇਹ ਵੀ ਕਿਹਾ ਜਾਵੇ,

ਰਾਜਨੀਤਕ ਆ ਸਿਰਫ ਇਹ ਚਾਲ ਮੀਆਂ।      

          ਸੁਣਿਆ ਗਿਆ ਕਿ ਠੀਕ ਨਹੀਂ ਜਾਂਚ ਕਰਦੇ,

          ਉੱਠ ਪਿਆ ਨੀਤਾਂ ਦੇ ਉੱਪਰ ਸਵਾਲ ਮੀਆਂ।

                   ਬੰਦਾ ਮਗਰ ਪਿਆ ਫਿਰੇ ਬਈ ਬੰਦਿਆਂ ਦੇ,

                   ਨਫਰਤ ਖੁੱਲ੍ਹ ਕੇ ਹੁੰਦੀ ਪਈ ਜ਼ਾਹਰ ਮੀਆਂ।

                   ਵਿਹੜਾ ਕਰਨ ਲਈ ਮੋਕਲਾ ਆਪਣੇ ਲਈ,

                   ਕਹਿੰਦੇ ਬਾਕੀਆਂ ਨੂੰ ਕਰਨੈ ਬਾਹਰ ਮੀਆਂ।

                                                          -ਤੀਸ ਮਾਰ ਖਾਂ