ਅੱਜ-ਨਾਮਾ

ਜੱਸੀ ਦੱਸੀ ਨਹੀਂ ਕਿਸੇ ਨੂੰ ਬਾਹਰ ਆ ਕੇ,

ਕਿਹੜੀ ਪੁਲਸੀਆਂ ਨੇ ਕੀਤੀ ਪੁੱਛ ਮੀਆਂ।

        ਮਿੱਠੀ, ਫਿੱਕੀ ਜਾਂ ਕੌੜੀ ਜਿਹੀ ਬੋਲ-ਬਾਣੀ,

        ਲਟਕੀ ਸੀਗੀ ਜਾਂ ਚਾੜ੍ਹੀ ਪਈ ਮੁੱਛ ਮੀਆਂ।

ਸੀਮਤ ਸਿਰਫ ਸਵਾਲਾਂ ਤੱਕ ਰਹੇ ਸੀ ਗੇ,

ਜਾਂ ਫਿਰ ਹੋ ਗਿਆ ਹੋਰ ਸੀ ਕੁਛ ਮੀਆਂ।

        ਸਾਬਕਾ ਮੰਤਰੀ ਨੂੰ ਮਿਲਿਆ ਮਾਣ ਬਣਦਾ,

        ਜਾਂ ਕਿ ਸਮਝਿਆ ਬੰਦਾ ਕੋਈ ਤੁੱਛ ਮੀਆਂ।

                ਦੱਸੀ ਜੱਸੀ ਨੇ ਬਾਹਰ ਨਹੀਂ ਬਾਤ ਕੋਈ ਵੀ,

                ਕਹਾਣੀਆਂ ਫੇਰ ਵੀ ਲੋਕਾਂ ਨੇ ਘੜ ਲਈਆਂ।

                ਜਿਹੜੇ ਮੂੰਹਾਂ ਦੇ ਵਿੱਚੋਂ ਇਹ ਕਥਾ ਨਿਕਲੀ,

                ਆਪੋ ਆਪਣੀਆਂ ਬਾਤਾਂ ਵੀ ਜੜ ਲਈਆਂ।

                                                -ਤੀਸ ਮਾਰ ਖਾਂ