ਅੱਜ-ਨਾਮਾ

ਬਹੁੜਿਆ ਪਾਕਿ ਦੀ ਮਦਦ ਨੂੰ ਚੀਨ ਆ ਕੇ,

ਕਰਨੀ ਕਹਿੰਦਾ ਨਹੀਂ ਕੋਈ ਪ੍ਰਵਾਹ ਮਿੱਤਰ।

        ਛੱਡ ਗਿਆ ਸਾਥ ਅਮਰੀਕਾ ਤੇ ਕੀ ਹੋਇਆ,

        ਉਸ ਨੂੰ ਆਖ ਹੁਣ, ਜਾਣਾ ਤਾਂ ਜਾਹ ਮਿੱਤਰ।

ਦੁਨੀਆ ਵਿੱਚ ਤਾਂ ਮਿੱਤਰ ਆ ਕਈ ਫਿਰਦੇ,

ਵੇਲਾ ਆਇਆ ਤਾਂ ਛੱਡ ਜਾਣ ਰਾਹ ਮਿੱਤਰ।

        ਆਪਣੀ ਪਹਿਲਾਂ ਵੀ ਸਾਂਝ ਆ ਸਾਫ ਸਿੱਧੀ,

        ਹੁਣ ਤੂੰ ਕਿਤੇ ਨਾ ਲੈਣਾ ਕੋਈ ਫਾਹ ਮਿੱਤਰ।

                ਇੱਕੋ ਈ ਸ਼ਰਤ ਕਿ ਛੱਡ ਹੁਣ ਡਾਲਰਾਂ ਨੂੰ,

                ਕਰੰਸੀ ਵਰਤਣੀ ਸਿਰਫ ਯੁਆਨ ਮਿੱਤਰ।

                ਫਸਿਆ ਪਾਕਿ ਨਾ ਹਿੱਲ ਵੀ ਸਕਣ ਜੋਗਾ,

                ਇਹ ਵੀ ਦੇਣੀ ਆ ਪਈ ਜ਼ਬਾਨ ਮਿੱਤਰ।

                                                -ਤੀਸ ਮਾਰ ਖਾਂ