ਅੱਜ-ਨਾਮਾ

ਪਰਦੂਸ਼ਣ ਬਾਰੇ ਸਰਕਾਰ ਨੇ ਫਿਕਰ ਕੀਤਾ,

ਯਤਨ ਕਰਨ ਲਈ ਰਕਮ ਲਈ ਰੱਖ ਬੇਲੀ।

          ਜੋ ਵੀ ਕਾਰਨ ਪਰਦੂਸ਼ਣ ਵਿੱਚ ਕਰਨ ਵਾਧਾ,

          ਚੁਣ-ਚੁਣ ਠੀਕ ਕਰਨਾ ਸਭ ਹੀ ਪੱਖ ਬੇਲੀ।

ਦਿੱਲੀ ਅੰਦਰ ਤਾਂ ਰਹਿੰਦਾ ਈ ਨਿੱਤ ਰੱਫੜ,

ਰਕਮ ਉਹਦੇ ਲਈ ਕੱਢੀ ਹੁਣ ਵੱਖ ਬੇਲੀ।

          ਗਿਣਤੀ-ਮਿਣਤੀ ਦਾ ਅੰਤਲਾ ਜੋੜ ਕਹਿੰਦਾ,

          ਪਰਾਲੀ ਉੱਪਰ ਫਿਰ ਟਿਕੀ ਆ ਅੱਖ ਬੇਲੀ।

                   ਬਨਾਰਸ ਸ਼ਹਿਰ ਪੰਜਾਬੋਂ ਹੈ ਦੂਰ ਵਾਹਵਾ,

                   ਸੜਦੀ ਓਧਰ ਪਰਾਲੀ ਨਹੀਂ ਸੁਣੀ ਬੇਲੀ।

                   ਝੱਲਦਾ ਬਹੁਤੀ ਪਰਦੂਸ਼ਣ ਦੀ ਸੱਟ ਉਹੋ,

                   ਹਵਾ ਓਧਰ ਦੀ ਜਾਂਦੀ ਨਹੀਂ ਪੁਣੀ ਬੇਲੀ।

                                                          -ਤੀਸ ਮਾਰ ਖਾਂ