ਅੱਜ-ਨਾਮਾ

 

ਸਿੱਖ ਬੀਬੀ ਗੁਜਰਾਤ ਤੋਂ ਇੱਕ ਕਹਿੰਦੀ,

ਮਿਹਰ ਸਿੱਖਾਂ `ਤੇ ਭਾਜਪਾ ਕਰੇ ਭਾਈਓ।

          ਜਿਹੜੀ ਸਿੱਖਾਂ ਦੀ ਪੀੜ ਬਈ ਭਾਜਪਾ ਨੂੰ,

          ਹੱਦਾਂ ਸਾਰੀਆਂ ਤੋਂ ਉਹ ਤਾਂ ਪਰੇ ਭਾਈਓ।

ਸਾਡਾ ਵਿੱਚ ਗੁਜਰਾਤ ਆ ਜਿਊਣ ਏਦਾਂ,

ਹੋਵੇ ਪੁੱਤ ਜਿਉਂ ਮਾਪਿਆਂ ਘਰੇ ਭਾਈਓ।

          ਝੂਠੀ-ਸੱਚੀ ਬਕਵਾਸ ਕਈ ਕਰਨ ਲੱਗੇ,

          ਜਿਹੜੇ ਮੋਦੀ ਦੇ ਮਾਣ ਤੋਂ ਡਰੇ ਭਾਈਓ।

                   ਦਸ ਕੁ ਸਿੱਖ ਕਿਸਾਨ ਜਦ ਗਏ ਉੱਜੜ,

                   ਗੁੱਸਾ ਕਰਨ ਦੀ ਗੱਲ ਨਾ ਖਾਸ ਭਾਈਓ।

                   ਅਹੁਦੇ ਮੇਰੇ ਜਿਹੇ ਮਾਣਦੇ ਫਿਰਨ ਛੱਤੀ,

                   ਕਰੋ ਸਾਡਾ ਭਵਿੱਖ ਨਹੀਂ ਨਾਸ ਭਾਈਓ।

                                                          -ਤੀਸ ਮਾਰ ਖਾਂ