ਅੱਜ-ਨਾਮਾ

ਚੜ੍ਹ ਗਈ ਸਾਧਾਂ ਨੂੰ ਚੋਖੀ ਹੁਣ ਰਾਜਨੀਤੀ,

ਲੜਦਾ ਚੋਣ ਕੋਈ ਚੋਣ ਲੜਵਾ ਰਿਹਾ ਈ।

        ਕੋਈ ਤੇ ਬੈਠ ਗਿਆ ਸਾਂਭ ਹੁਣ ਰਾਜਗੱਦੀ,

        ਸੌਦਾ ਗੱਦੀ ਲਈ ਕੋਈ ਮਰਵਾ ਰਿਹਾ ਈ।

ਕਿਸੇ ਟਿਕਟਾਂ ਦਾ ਖੋਲ੍ਹ ਲਿਆ ਆਪ ਅੱਡਾ,

ਇੱਛੁਕ ਬੰਦੇ ਨੂੰ ਕੋਈ ਮਿਲਵਾ ਰਿਹਾ ਈ।

        ਦੋਵਾਂ ਧਿਰਾਂ ਵੱਲ ਸੈਨਤ ਜਿਹੀ ਮਾਰ ਵਿਚਲੀ,

        ਲੁਕਵਾਂ ਮੁੱਦਾ ਕੋਈ ਪਿਆ ਨਿਪਟਾ ਰਿਹਾ ਈ।

                ਮੰਦਰ-ਮਸਜਿਦ ਦੇ ਮੁੱਦੇ ਲਈ ਸਾਧ ਕੋਈ,

                ਏਧਰ-ਓਧਰ ਪਿਆ ਬੈਠਕਾਂ ਲਾ ਰਿਹਾ ਈ।

                ਜਿਹੜਾ ਤਿੰਨਾਂ ਤੇ ਤੇਰਾਂ ਦੇ ਵਿੱਚ ਨਹੀਂ ਸੀ,

                ਖਾਹ-ਮਖਾਹ ਪਿਆ ਟੰਗਾਂ ਅੜਾ ਰਿਹਾ ਈ।

                                                -ਤੀਸ ਮਾਰ ਖਾਂ