ਅੱਜ-ਨਾਮਾ

 

ਅਮਰੀਕਾ ਕੌੜ ਪਿਆ ਕੱਢਦਾ ਪਾਕਿ ਉੱਪਰ,

ਵੱਡਿਆਂ ਕਾਤਲਾਂ ਦਾ ਕਹਿੰਦਾ ਯਾਰ ਉਸ ਨੂੰ।

        ਜਿਸ ਦਿਨ ਹੋਰ ਨਹੀਂ ਖਾਸ ਕੋਈ ਕੰਮ ਹੁੰਦਾ,

        ਉਸ ਦਿਨ ਦਾਬਾ ਉਹ ਛੱਡਦਾ ਮਾਰ ਉਸ ਨੂੰ।

ਪੰਦਰਾਂ ਦਿਨ ਉਹ ਲੰਘਣ ਨਹੀਂ ਕਦੀ ਦੇਂਦਾ,

ਮੁੜ ਕੇ ਲੱਗੇ ਉਹ ਕਰਨ ਪਿਆਰ ਉਸ ਨੂੰ।

        ਮੂਹਰੇ ਰੋਸਾ ਜਿਹਾ ਹੋਵੇ ਕੋਈ ਪਾਕਿ ਤਰਫੋਂ,

        ਦੇ ਕੇ ਡਾਲਰ ਫਿਰ ਲੈਂਦਾ ਪੁਚਕਾਰ ਉਸ ਨੂੰ।

                ਉਹ ਹੀ ਗੱਲ ਦੁਹਰਾਈ ਗਈ ਐਤਕੀਂ ਵੀ,

                ਲੱਗਦੀ ਸਾਂਝ ਹੁਣ ਦੇਣੀ ਸੀ ਤੋੜ ਉਸ ਨੇ।

                ਦੇਣੇ ਪਾਕਿ ਲਈ ਮੰਨ ਗਿਆ ਫੇਰ ਡਾਲਰ,

                ਰੁੱਸਿਆ ਹੋਊ, ਪਰ ਦੇਣੇ ਨਾ ਮੋੜ ਉਸ ਨੇ।  

                                                -ਤੀਸ ਮਾਰ ਖਾਂ