ਅੱਜ-ਨਾਮਾ

ਮਿਲਿਆ ਪੂਤਿਨ ਨੂੰ ਜਦੋਂ ਟਰੰਪ ਸੁਣਿਆ,

ਮੋਦੀ ਸੋਚਿਆ, ਮੌਸਮ ਤਾਂ ਠੀਕ ਲੱਗਦਾ।

        ਜਿੱਥੇ ਆਗੂ ਸੰਸਾਰ ਦੀਆਂ ਸ਼ਕਤੀਆਂ ਦੇ,

        ਕਰਦੀ ਮੇਰੀ ਵੀ ਵਕਤ ਉਡੀਕ ਲੱਗਦਾ।

ਰੱਫੜ ਬਹੁਤ ਅਮਰੀਕਾ ਤੇ ਰੂਸ ਦਾ ਸੀ,

ਦੁਪਾਸੀਂ ਗੱਲਾਂ ਦਾ ਗੇੜ ਬਰੀਕ ਲੱਗਦਾ।

        ਆਈ ਅੰਦਰ ਦੀ ਗੱਲ ਨਾ ਬਾਹਰ ਕੋਈ,

        ਰੱਖੀ ਹੋਣ ਤੋਂ ਦੋਵਾਂ ਇਹ ਲੀਕ ਲੱਗਦਾ।

                ਮਨੀਲਾ ਵਿੱਚ ਟਰੰਪ ਹੁਣ ਆਉਣ ਵਾਲਾ,

                ਜਾ ਕੇ ਉੱਡਦਾ, ਚੱਕਰ ਜਿਹਾ ਲਾ ਆਵਾਂ।

                ਉੱਨੀ-ਇੱਕੀ ਕੋਈ ਬਾਤ ਨਾ ਹੋਏ ਭਾਵੇਂ,

                ਹਾਜ਼ਰੀ ਹਿੰਦ ਦੀ ਓਧਰ ਵੀ ਪਾ ਆਵਾਂ।

                                                -ਤੀਸ ਮਾਰ ਖਾਂ