ਅੱਜ-ਨਾਮਾ

ਆ ਗਈ ਖਬਰ ਬਿਹਾਰ ਤੋਂ ਨਵੀਂ ਮਾੜੀ,

ਟੀਚਰ ਕਾਲਜਾਂ ਅੰਦਰ ਹਨ ਘੱਟ ਮੀਆਂ।

          ਆਉਂਦੇ ਬੱਚੇ, ਪਰ ਨਹੀਂ ਪੜ੍ਹਾਉਣ ਵਾਲਾ,

          ਪੈ ਰਹੀ ਫੀਸ ਦੀ ਸਿਰਫ ਹੈ ਸੱਟ ਮੀਆਂ।

ਦੋ-ਦੋ ਸਾਲ ਐਗਜ਼ਾਮ ਨਹੀਂ ਲਏ ਜਾਂਦੇ,

ਲੰਘਦਾ ਏਦਾਂ ਹੀ ਪਿਆ ਹੈ ਝੱਟ ਮੀਆਂ।

          ਹੋ ਗਈ ਤਰੱਕੀ ਬਿਹਾਰ ਦੀ ਬੜੀ ਭਾਰੀ,

          ਨਿਤੀਸ਼ ਕੁਮਾਰ ਨੇ ਲਾਈ ਹੈ ਰੱਟ ਮੀਆਂ।

                   ਕਈਆਂ ਸਾਲਾਂ ਤੋਂ ਇਹੋ ਜਿਹੀ ਖੱਪ ਪੈਂਦੀ,

                   ਹਾਲਤ ਲੋਕਾਂ ਦੀ ਨਿੱਘਰਦੀ ਜਾਏ ਮੀਆਂ।

                   ਲੋਕਤੰਤਰ ਹੈ ਰਹਿ ਗਿਆ ਲੀਡਰਾਂ ਲਈ,

                   ਆਮ ਲੋਕਾਂ ਦੀ ਯਾਦ ਨਹੀਂ ਆਏ ਮੀਆਂ।

                                                          -ਤੀਸ ਮਾਰ ਖਾਂ