ਅੱਜ-ਨਾਮਾ

ਵਲੈਤ ਵਿੱਚ ਗਈ ਨਵੀਂ ਜਿਹੀ ਖੋਜ ਕੀਤੀ,

ਸਕਦੀ ਬੰਦਾ ਸਿਆਣ ਬਈ ਭੇਡ ਸੁਣਿਆ।

        ਲਾਰਾ ਲਾਇਆ ਸੀ ਭੇਡ ਨੂੰ ਤੋਹਫਿਆਂ ਦਾ,

        ਬੰਦੇ ਵਾਂਗ ਫਿਰ ਖੇਡ ਗਈ ਖੇਡ ਸੁਣਿਆ।

ਕੋਈ ਮੂਰਖ ਸੀ ਬਾਹਲੀ ਕੋਈ ਭੇਡ ਤਿੱਖੀ,

ਸਭ ਲਈ ਵੱਖ ਸੀ ਦਿੱਤਾ ਗਰੇਡ ਸੁਣਿਆ।

        ਸਿਆਨਣ ਵਾਸਤੇ ਕਿਹਾ ਇਨਸਾਨ ਨੂੰ ਤਾਂ,

        ਕਈਆਂ ਵਾਲੀ ਕਰਵਾਈ ਪਰੇਡ ਸੁਣਿਆ।

                ਤਸਵੀਰ ਰੱਖੀ ਜਦ ਐਕਟਰਾਂ, ਲੀਡਰਾਂ ਦੀ,

                ਲਿਆ ਸੀ ਭੇਡ ਨੇ ਸਾਊ ਸਿਆਣ ਸੁਣਿਆ।

                ਬਾਕੀ ਸਾਰਿਆਂ ਕੋਲੋਂ ਉਹ ਨਿਕਲਦੀ ਗਈ,

                ਕਰ ਗਈ ਭੇਡ ਓਬਾਮਾ ਦਾ ਮਾਣ ਸੁਣਿਆ।

                                                -ਤੀਸ ਮਾਰ ਖਾਂ