ਅੱਜ-ਨਾਮਾ

 

ਏਸ਼ੀਆ ਵੰਨੀਂ ਟਰੰਪ ਹੁਣ ਵੇਖ ਆਇਆ,

ਹਲਚਲ ਜਿਹੀ ਕੁਝ ਗਈ ਹੈ ਮੱਚ ਬੇਲੀ।

        ਪਹਿਲ ਕੀਤੀ ਜਾਪਾਨ ਵਿੱਚ ਆਣ ਉਸ ਨੇ,

        ਕੋਰੀਅਨ ਮੁੱਦੇ ਨੂੰ ਲਿਆ ਉਸ ਟੱਚ ਬੇਲੀ।

ਭਾਸ਼ਾ ਸਾਊ ਨਹੀਂ ਬੋਲਣੀ ਜਾਣਦਾ ਉਹ,

ਰਿਸ਼ਤੇ ਦੇਸ਼ਾਂ ਦੇ ਨਿਰਾ ਹਨ ਕੱਚ ਬੇਲੀ।

        ਜਿਹੜੇ ਕੋਰੀਆ ਨਾਲ ਪਿਆ ਸਖਤ ਪੇਚਾ,

        ਮੁਖੀਆ ਉਹਦਾ ਵੀ ਰਿਹਾ ਹੈ ਨੱਚ ਬੇਲੀ।

                ਦੋਵੀਂ ਤਰਫ ਹੀ ਲੀਡਰ ਹਨ ਇੱਕ ਵੰਨਗੀ,

                ਨਹੀਓਂ ਕੋਈ ਵੀ ਨਿੰਦਣ-ਸਲਾਹੁਣ ਵਾਲਾ।

                ਚਾਲਾਂ ਚੱਲਣ ਲਈ ਲਾਕੜੀ ਬਹੁਤ ਫਿਰਦੇ,

                ਆਉਂਦਾ ਲੜਦੇ ਨਾ ਕੋਈ ਹਟਾਉਣ ਵਾਲਾ।

                                                -ਤੀਸ ਮਾਰ ਖਾਂ