ਅੱਜ-ਨਾਮਾ

ਚਰਚਾ ਪੈਨਸ਼ਨਾਂ ਦੀ ਚੱਲਦੀ ਬੜੀ ਸੁਣ ਕੇ,

ਕੀਤੀ ਗਈ ਫਿਰ ਇਹਦੀ ਪੜਤਾਲ ਬੇਲੀ। 

        ਹਰਿਆਣੇ ਵਿੱਚ ਸੀ ਫੜੇ ਗਏ ਕੇਸ ਜਿੱਦਾਂ,

        ਪੰਜਾਬ ਅੰਦਰ ਵੀ ਉਹੋ ਜਿਹੀ ਚਾਲ ਬੇਲੀ।

ਮਿਲਦੀ ਪੈਨਸ਼ਨ ਤੇ ਪੁੱਤਰ ਨੇ ਖਾਈ ਜਾਂਦੇ,

ਮਾਈ ਗੁਜ਼ਰ ਗਈ ਹੋਏ ਕਈ ਸਾਲ ਬੇਲੀ।

        ਅੱਧਾ ਮਿਲਦਾ ਸੀ ਖਾਣ ਲਈ ਕਾਕਿਆਂ ਨੂੰ,

        ਅੱਧਾ ਖਾਈ ਗਿਆ ਪੰਚ ਕੋਈ ਨਾਲ ਬੇਲੀ।

                ਸੋਚਾਂ ਵਿੱਚ ਸਰਕਾਰ ਹੁਣ ਪਈ ਫਿਰਦੀ,

                ਕਰੀਏ ਪੈਸੇ ਵਸੂਲ ਜਾਂ ਕਿ ਛੋੜੀਏ ਜੀ।

                ਸ਼ਹਿਰਾਂ-ਪਿੰਡਾਂ ਦੀ ਚੋਣ ਆ ਹੋਣ ਵਾਲੀ,

                ਹਰ ਕੋਈ ਵੋਟ ਵੀ ਸਾਂਭਣਾ ਲੋੜੀਏ ਜੀ।

                                                -ਤੀਸ ਮਾਰ ਖਾਂ