ਅੱਜ-ਨਾਮਾ

ਬਹੁਤੇ ਲੋਕਾਂ ਦੇ ਸਮਝ ਨਹੀਂ ਖਬਰ ਆਈ,

ਦਿੱਲੀ ਵਿੱਚ ਕੋਈ ਗਈ ਪਕਾਈ ਖਿਚੜੀ।

        ਗਿੰਨੀਜ਼ ਬੁੱਕ ਦੇ ਪਹੁੰਚ ਅਧਿਕਾਰੀਆਂ ਵੀ,

        ਭਾਰ ਤੋਲ ਰਿਕਾਰਡ ਵਿੱਚ ਪਾਈ ਖਿਚੜੀ।

ਸਾਰੀ ਹਿੰਦ ਦੇ ਸ਼ੈੱਫ ਬਣਵਾਉਣ ਆ ਗਏ,

ਰਿੱਝਦੀ ਆਗੂਆਂ ਆਪ ਹਿਲਾਈ ਖਿਚੜੀ।

        ਖੁਦ ਵੀ ਖਾਣ ਲਈ ਰੱਖੀ ਕਿ ਨਹੀਂ ਰੱਖੀ,

        ਲੋਕਾਂ ਵਿੱਚ ਸੀ ਗਈ ਵਰਤਾਈ ਖਿਚੜੀ।

                ਸੈ਼ੱਫ ਸੱਦੇ ਗਏ ਤੜਕਾ ਜਿਹਾ ਲਾਵਣੇ ਨੂੰ,

                ਲੀਡਰਾਂ ਆਪ ਸੀ ਉਂਜ ਬਣਾਈ ਖਿਚੜੀ।

                ਪਰਦੇ ਪਿੱਛੇ ਸੀ ਖਿਚੜੀਆਂ ਰਿੰਨ੍ਹਦੇ ਰਹੇ,

                ਸਮਝ ਲੋਕਾਂ ਦੇ ਕਦੇ ਨਾ ਆਈ ਖਿਚੜੀ।

                                                -ਤੀਸ ਮਾਰ ਖਾਂ