ਅੱਜ-ਨਾਮਾ

 

ਵਿਧਾਇਕ ਸਾਬਕਾ ਕਹਿੰਦੇ ਕੋਈ ਭਾਜਪਾ ਦਾ,

ਕੁੰਡੀ ਉਹਨੂੰ ਕੋਈ ਗਿਆ ਬਈ ਲਾ ਸੁਣਿਆ।

          ਵਿਕਦੇ ਅਹੁਦਿਆਂ ਦਾ ਪਾਇਆ ਗਿਆ ਚੋਗਾ,

          ਲੀਡਰ ਚੋਗਾ ਇਹ ਗਿਆ ਫਿਰ ਖਾ ਸੁਣਿਆ।

ਪਹਿਲੀ ਕਿਸ਼ਤ ਵਿੱਚ ਦਿੱਤੀ ਸੀ ਰਕਮ ਮੋਟੀ,

ਅਗਲੀ ਕਿਸ਼ਤ ਵੀ ਆਇਆ ਪੁਚਾ ਸੁਣਿਆ।

          ਪਦਵੀ ਮਿਲੀ ਨਹੀਂ, ਰਕਮ ਵੀ ਮੁੜੀ ਹੈ ਨਾ,

          ਲੀਡਰ ਲਾਲਚ ਲਈ ਰਿਹਾ ਪਛਤਾ ਸੁਣਿਆ।

                   ਦਿੱਤੀ ਅਰਜ਼ੀ ਦਾ ਕੇਸ ਜਦ ਦਰਜ ਹੋਇਆ,

                   ਫੜਨ ਠੱਗ ਹੁਣ ਪੁਲਸ ਪਈ ਚੱਲ ਸੁਣਿਆ।

                   ਓਦਾਂ ਸੇਲ ਜਿਉਂ ਲੱਗੀ ਪਈ ਅਹੁਦਿਆਂ ਦੀ,

                   ਏਦਾਂ ਬਾਹਰ ਆਈ ਉਹ ਵੀ ਗੱਲ ਸੁਣਿਆ।

                                                          -ਤੀਸ ਮਾਰ ਖਾਂ