ਅੱਜ-ਨਾਮਾ

pannu2881

ਜਿ਼ਮਨੀ ਚੋਣਾਂ ਦਾ ਗੇੜ ਨਹੀਂ ਸਿਰੇ ਲੱਗਾ,
ਆ ਗਈ ਚੋਣ ਹਿਮਾਚਲ ਦੀ ਝੱਟ ਬੇਲੀ।
ਸੀਜ਼ਨ ਸਰਦੀਆਂ ਦਾ ਹਾਲੇ ਸ਼ੁਰੂ ਕਰਨਾ,
ਹੋਟਲਾਂ ਵਾਲਿਆਂ ਨੂੰ ਪੈ ਜਾਊ ਸੱਟ ਬੇਲੀ।
ਕਰਨੀ ਨਾਲ ਗੁਜਰਾਤ ਵਿੱਚ ਚੋਣ ਸੀਗੀ,
ਨੰਬਰ ਓਸ ਦਾ ਦਿੱਤਾ ਗਿਆ ਕੱਟ ਬੇਲੀ।
ਟਿੱਡੀ ਦਲ ਹਿਮਾਚਲ ਵਿੱਚ ਪਊ ਜਾ ਕੇ,
ਵੀਰ ਭੱਦਰ ਦੀ ਫਸਲ ਲਊ ਚੱਟ ਬੇਲੀ।
ਵੰਡਿਆ ਪਿਆ ਈ ਕੋੜਮਾ ਕਾਂਗਰਸ ਦਾ,
ਵੀਹ ਕੁ ਲੀਡਰ ਤੇ ਚਾਲੀ ਨੇ ਧੜੇ ਬੇਲੀ।
ਆਪਸ ਵਿੱਚ ਹੀ ਲੱਤ ਅੜਾਉਣਗੇ ਉਹ,
ਜਿਹੜੇ ਬੁੱਕਲ ਵਿੱਚ ਸੱਪ ਨੇ ਵੜੇ ਬੇਲੀ।
-ਤੀਸ ਮਾਰ ਖਾਂ