ਅੱਜ-ਨਾਮਾ

pannu2881

ਕਮਾਨ ਕਾਂਗਰਸ ਦੀ ਲੱਗਿਆ ਫੜਨ ਰਾਹੁਲ,
ਉਸ ਦੀ ਚਰਚਾ ਜਿਹੀ ਪਈ ਹੈ ਚੱਲ ਮੀਆਂ।
ਸੰਕਟ ਲੀਡਰੀ ਦਾ ਆ ਗਿਆ ਪਾਰਟੀ ਵਿੱਚ,
ਜਿਸ ਦਾ ਲੱਭ ਨਹੀਂ ਰਿਹਾ ਕੋਈ ਹੱਲ ਮੀਆਂ।
ਹੁੰਦਾ ਆਇਆ ਇਹ ਪਾਰਟੀ ਵਿੱਚ ਪਹਿਲਾਂ,
ਤੱਕਿਆ ਜਾਂਦਾ ਇੱਕ ਟੱਬਰ ਦੇ ਵੱਲ ਮੀਆਂ।
ਹੁਣ ਵੀ ਆ ਗਿਆ ਓਦਾਂ ਦਾ ਦੌਰ ਮੁੜ ਕੇ,
ਵਿਹੜੇ ਅੰਦਰ ਨਾ ਖੜਕ ਰਹੇ ਟੱਲ ਮੀਆਂ।
ਪਾਰਟੀ ਸਮਝਦੀ ਰਾਹੁਲ ਜੇ ਆ ਗਿਆ ਤਾਂ,
ਔਕੜ ਵਾਲਾ ਇਹ ਦੌਰ ਜਾਊ ਮੁੱਕ ਮੀਆਂ।
ਤਜਰਬਾ ਬਾਹਲਾ ਨਾ ਚੰਗਾ ਹੈ ਭਾਸ਼ਣਾਂ ਦਾ,
ਆਗੂ ਵਾਲਾ ਨਹੀਂ ਬੱਝ ਰਿਹਾ ਠੁੱਕ ਮੀਆਂ।
-ਤੀਸ ਮਾਰ ਖਾਂ