ਅੱਜ-ਨਾਮਾ

pannu2881

ਇੰਦਰ ਸੇਖੜੀ ਬਾਦਲ ਦੇ ਗਿਆ ਪਾਸੇ,
ਸਕੇ ਭਾਈ ਨਾਲ ਆਢੇ ਦੀ ਹੱਦ ਮੀਆਂ।
ਗਿਆ ਓਧਰੇ ਪਹਿਲਾਂ ਸੀ ਸ਼ਾਮਪੁਰੀਆ,
ਹੋਊ ਸਮਝਦਾ ਵਧ ਗਿਆ ਕੱਦ ਮੀਆਂ।
ਲਾਗੜ-ਭੂਗੜ ਵੀ ਗਏ ਸੀ ਹੋਰ ਓਥੇ,
ਜਿਹੜੇ ਲੋਕਾਂ ਸੀ ਕੀਤੜੇ ਰੱਦ ਮੀਆਂ।
ਜਾਣਾ ਹੋਰ ਵੀ ਜਿਨ੍ਹਾਂ ਨੇ ਜਾਣ ਬੇਸ਼ੱਕ,
ਖੁੱਲ੍ਹਾ ਰਿਹਾ ਸੁਖਬੀਰ ਹੈ ਸੱਦ ਮੀਆਂ।
ਮੋਗੇ ਜਾਣ, ਪਰ ਪੁੱਛਣ ਲਈ ਜੈਨ ਕੋਲੋਂ,
ਕਿੰਨਾ ਮਿਲਿਆ ਛੜੱਪੇ ਤੋਂ ਮਜ਼ਾ ਮੀਆਂ।
ਹੱਥ ਕੰਨੀਂ ਸੀ ਲਾ ਗਿਆ ਵਾਰ ਅਗਲੀ,
ਆਖੇ ਮਜ਼ਾ ਕਿੱਥੇ ਭੁਗਤੀ ਸਜ਼ਾ ਮੀਆਂ।
-ਤੀਸ ਮਾਰ ਖਾਂ