ਅੱਜ-ਨਾਮਾ

pannu2881

ਫਿਰ ਹੈ ਆ ਗਿਆ ਖੇਮਕਾ ਮੂਡ ਅੰਦਰ,
ਦਬਕਾ ਮੰਤਰੀ ਨੂੰ ਦਿੱਤਾ ਮਾਰ ਉਸ ਨੇ।
ਅਫਸਰ ਕਿਸੇ ਨੂੰ ਹੋਈ ਅਲਾਟ ਜਿਹੜੀ,
ਮੰਤਰੀ ਕੋਲੋਂ ਛੁਡਾਈ ਆ ਕਾਰ ਉਸ ਨੇ।
ਲਿਖੀ ਚਿੱਠੀ ਸੀ ਸਖਤ ਸ਼ਬਦਾਵਲੀ ਦੀ,
ਦੱਸਿਆ ਕੁੱਲ ਕਾਨੂੰਨ ਦਾ ਸਾਰ ਉਸ ਨੇ।
ਮੁੜ-ਮੁੜ ਖੇਮਕਾ ਤੰਗ ਸਰਕਾਰ ਕਰਦੀ,
ਅਜੇ ਤੀਕ ਵੀ ਮੰਨੀ ਨਹੀਂ ਹਾਰ ਉਸ ਨੇ।
ਚਿੱਠੀ ਖੇਮਕਾ ਦੀ ਵਿੰਹਦਿਆਂ ਮੰਤਰੀ ਨੇ,
ਕਾਰ ਮੋੜ ਦਿੱਤੀ ਫਿਰ ਸੀ ਝੱਟ ਉਸ ਨੇ।
ਨਾਲੇ ਗਾਏ ਸੋਹਲੇ ਮੁੜ-ਮੁੜ ਖੇਮਕਾ ਦੇ,
ਨਵੀਂ ਵੱਜਣ ਤੋਂ ਰੋਕਣ ਨੂੰ ਸੱਟ ਉਸ ਨੇ।
-ਤੀਸ ਮਾਰ ਖਾਂ