ਅੱਜ-ਨਾਮਾ

pannu2881

ਪਰਸੋਂ ਪੁਲਸ ਹਰਿਆਣੇ ਦੀ ਟੀਮ ਤਕੜੀ,
ਕਹਿੰਦੇ ਗੇੜਾ ਬਠਿੰਡੇ ਦਾ ਮਾਰ ਗਈ ਜੀ।
ਹਨੀਪ੍ਰੀਤ ਰਹੀ ਜਿੱਧਰ ਵੱਲ ਹੱਥ ਕਰਦੀ,
ਸਿੱਧੇ ਓਥੇ ਨੂੰ ਪੁਲਸ ਦੀ ਕਾਰ ਗਈ ਜੀ।
ਕਈ ਘਰ ਤੇ ਨਗਰ ਕਈ ਫੋਲ ਲਏ ਜੀ,
ਚੱਕਰ ਲਾ-ਲਾ ਕੇ ਪੁਲਸ ਹਾਰ ਗਈ ਜੀ।
ਕਹਿੰਦੇ ਚਾਤਰ-ਚਲਾਕ ਆ ਪੁਲਸ ਵਾਲੇ,
ਬਾਹਲੇ ਚਾਤਰਾਂ ਨੂੰ ਕੁੜੀ ਚਾਰ ਗਈ ਜੀ।
ਮੰਨਣ ਪੁਲਸੀਏ ਅਫਸਰ ਜਾਂ ਨਹੀਂ ਮੰਨਣ,
ਮਾਲਵਾ ਮਤਲਬ ਦੇ ਬਿਨਾਂ ਘੁਮਾਈ ਜਾਵੇ।
ਜੀਹਦੇ ਕਹਿਣ ਤੋਂ ਸਾਧ ਰਿਹਾ ਨੱਚਦਾ ਸੀ,
ਪੜ੍ਹਨੇ ਪੁਲਸ ਨੂੰ ਕੁੜੀ ਇਹ ਪਾਈ ਜਾਵੇ।
-ਤੀਸ ਮਾਰ ਖਾਂ