ਅੱਜ-ਨਾਮਾ

pannu2881

ਕੇਜਰੀਵਾਲ ਹੁਣ ਚੁੱਕ ਲਿਆ ਫੇਰ ਝੰਡਾ,
ਆਢਾ ਲਾਉਣ ਲੱਗਾ ਕੇਂਦਰ ਨਾਲ ਭਾਈ।
ਮਸਲਾ ਚੁੱਕ ਲਿਆ ਓਸ ਹੁਣ ਟੀਚਰਾਂ ਦਾ,
ਅੱਗੜ-ਪਿੱਛੜ ਪਿਆ ਕਰੇ ਸਵਾਲ ਭਾਈ।
ਲੈਫਟੀਨੈਂਟ ਗਵਰਨਰ ਦਾ ਜਿ਼ਕਰ ਕੀਤਾ,
ਕਹਿ ਕੇ ਕੇਂਦਰ ਦੀ ਚੱਲਦਾ ਚਾਲ ਭਾਈ।
ਆਖੇ ਕਦਰ ਸੰਵਿਧਾਨ ਦੀ ਰਹੀ ਹੈ ਨਹੀਂ,
ਅਫਸਰ ਲੀਡਰਾਂ ਦੀ ਬਣਦੇ ਢਾਲ ਭਾਈ।
ਮਸਲਾ ਇਹੋ ਜਿਹਾ ਚੁੱਕ ਲਿਆ ਐਸ ਵਾਰੀ,
ਅੜਿਆਂ-ਥੁੜਿਆਂ ਨੂੰ ਖਿੱਚ ਜੋ ਪਾਏ ਭਾਈ।
ਕਿਸਮਤ ਜੀਹਨਾਂ ਦੀ ਜਨਮ ਤੋਂ ਰਹੀ ਰੁੱਸੀ,
ਜਿਹੜੇ ਜਿਊਣ ਇਹ ਭੁਗਤਦੇ ਆਏ ਭਾਈ।
-ਤੀਸ ਮਾਰ ਖਾਂ