ਅੱਜ-ਨਾਮਾ

pannu2881

ਹਨੀਪ੍ਰੀਤ ਹੁਣ ਪੁਲਸ ਦੇ ਪੇਸ਼ ਹੋ ਗਈ,
ਹੋਇਆ ਹਾਲੇ ਨਹੀਂ ਪੇਸ਼ ਲੰਗਾਹ ਬੇਲੀ।
ਦੌੜਾਂ ਲਾਉਂਦਾ ਉਹ ਵਿੱਚ ਅਦਾਲਤਾਂ ਦੇ,
ਲੱਭਦਾ ਕੋਈ ਕਾਨੂੰਨੀ ਨਹੀਂ ਰਾਹ ਬੇਲੀ।
ਕੁਝ ਤਾਂ ਆਖਦੇ ਅਕਲ ਨਾ ਕੰਮ ਕਰਦੀ,
ਮੰਗਿਆਂ ਬਿਨਾਂ ਕਈ ਦੇਣ ਸਲਾਹ ਬੇਲੀ।
ਪੱਕਿਆਂ ਯਾਰਾਂ ਨੂੰ ਅੱਡੇ ਨਾ ਦੱਸਦਾ ਉਹ,
ਕਰਨਾ ਕਿਸੇ ਦਾ ਮੁਸ਼ਕਲ ਵਸਾਹ ਬੇਲੀ।
ਸੁਣਿਆ ਨੇੜੂਆਂ ਤੋਂ ਡਰਿਆ ਫਿਰੇ ਸੁੱਚਾ,
ਕਹਿੰਦੇ ਯਾਰਾਂ ਹੀ ਕੀਤੀ ਆ ਮਾਰ ਬੇਲੀ।
ਠਿੱਬੀ ਲਾ ਗਿਆ ਵੱਡਾ ਕੋਈ ਹੇਜਲਾ ਈ,
ਜੀਹਦਾ ਹੁੰਦਾ ਸੀ ਬੜਾ ਇਤਬਾਰ ਬੇਲੀ।
-ਤੀਸ ਮਾਰ ਖਾਂ