ਅੱਜ-ਨਾਮਾ

pannu2881

ਕਹਿ ਰਿਹਾ ਜੇਤਲੀ ਨਵੇਂ ਜੀ ਟੈਕਸ ਬਾਰੇ,
ਕਰਨੀ ਸੋਚ ਰਹੇ ਅਸੀਂ ਕੁਝ ਛੋਟ ਮੀਆਂ।
ਉਸ ਨੂੰ ਕਿਹਾ ਇਹ ਆਪ ਵਪਾਰੀਆਂ ਜੀ,
ਆਇਆ ਫੈਸਲਾ ਸਾਡੇ ਨਹੀਂ ਲੋਟ ਮੀਆਂ।
ਵੱਡੀ ਧਿਰ ਇਹ ਰੁੱਸੀ ਪਈ ਭਾਜਪਾ ਦੀ,
ਪਾਉਂਦੀ ਮੁੱਢਾਂ ਤੋਂ ਰਹੀ ਉਹ ਵੋਟ ਮੀਆਂ।
ਕੀਤੀ ਕਾਹਲੀ ਸੀ, ਟੋਏ ਨਾ ਨਜ਼ਰ ਆਏ,
ਆਪਣੇ ਟੱਬਰ ਨੂੰ ਵੱਜ ਗਈ ਚੋਟ ਮੀਆਂ।
ਦਿੱਤਾ ਆਖ ਇਹ ਜੇਤਲੀ, ਕਰ ਦਿਆਂਗੇ,
ਫਿਕਰ ਤੁਸਾਂ ਦੇ ਮਿੱਤਰ ਜੀ ਦੂਰ ਮੀਆਂ।
ਹੋਇਆ ਅਮਲ ਤਾਂ ਵੇਖਿਆ ਜਾਊ ਪਿੱਛੋਂ,
ਆ ਗਿਆ ਵਚਨ ਦੇ ਨਾਲ ਸਰੂਰ ਮੀਆਂ।
-ਤੀਸ ਮਾਰ ਖਾਂ