ਅੱਜ-ਨਾਮਾ

pannu2881

ਪੁਤਲਾ ਰਾਵਣ ਦਾ ਕਾਗਜ਼ੀ ਸਾੜ ਥਾਂ-ਥਾਂ,
ਕਹਿੰਦੇ ਨੇਕੀ ਦੀ ਹੋਈ ਹੁਣ ਜਿੱਤ ਬੇਲੀ।
ਨਖਰਾ ਕਰ-ਕਰ ਚਲਾਏ ਨੇ ਤੀਰ ਕਈਆਂ,
ਖੁਸ਼ੀ ਕਰਨ ਦੇ ਲਈ ਆਪਣਾ ਚਿੱਤ ਬੇਲੀ।
ਮੁੜ-ਮੁੜ ਮਾਰਦੇ ਤੇ ਰਾਵਣ ਮਰੇ ਨਾਹੀਂ,
ਆਉਂਦਾ ਪਰਤ ਉਹ ਚੰਦਰਾ ਨਿੱਤ ਬੇਲੀ।
ਸਾਰੀ ਨਾਟਕ ਦੀ ਰਸਮ ਹੈ ਬਣੀ ਰਹਿੰਦੀ,
ਬਹੁਤੇ ਪਾਤਰ ਨਹੀਂ ਕਿਸੇ ਦੇ ਮਿੱਤ ਬੇਲੀ।
ਅੱਗ ਲਾਉਣ ਨੂੰ ਬਹੁਤੇ ਉਹ ਜਾਣ ਆਗੂ,
ਜਿਹੜੇ ਨੇਕੀ ਦਾ ਕੰਮ ਨਹੀਂ ਕਰਨ ਬੇਲੀ।
ਇਹੋ ਜਿਹਾਂ ਜਦ ਆਣ ਕੇ ਅੱਗ ਲਾਉਣੀ,
ਰਾਵਣ ਲੱਗਿਆ ਕਦੇ ਨਹੀਂ ਮਰਨ ਬੇਲੀ।
-ਤੀਸ ਮਾਰ ਖਾਂ