ਅੱਜ-ਨਾਮਾ

pannu2881

ਬੁਲੇਟ ਟਰੇਨ ਦੀ ਭਾਰਤ ਹੈ ਝਾਕ ਰੱਖਦਾ,
ਸੋਹਣਾ ਸੁਫਨਾ ਹੈ, ਬਹੁਤ ਹੁਸੀਨ ਮੀਆਂ।
ਚੁੱਕਿਆ ਕਰਜ਼ ਉਹ ਬੁਲੇਟ ਚਲਾਵਣੇ ਨੂੰ,
ਸੋਹਣਾ ਸਿਰਜਿਆ ਨਵਾਂ ਈ ਸੀਨ ਮੀਆਂ।
ਦੇਰੀ ਅਮਲ ਦੀ ਕੋਈ ਨਹੀਂ ਕਰਨ ਦੇਣੀ,
ਗਿਣਨ ਲੱਗ ਪਏ ਇੱਕ-ਦੋ-ਤੀਨ ਮੀਆਂ।
ਇਟਲੀ, ਜਰਮਨੀ ਤੋਂ ਜਾਣਾ ਲੰਘ ਮੂਹਰੇ,
ਰਹਿ ਜਾਊ ਵੇਖਦਾ ਅਸਾਂ ਨੂੰ ਚੀਨ ਮੀਆਂ।
ਚੱਲਦੀ ਪਹਿਲਾਂ ਤੋਂ ਜਿਹੜੀ ਹੈ ਰੇਲ ਏਥੇ,
ਉਹਦੇ ਸਫਰ ਤੋਂ ਲੋਕ ਪਏ ਡਰਨ ਮੀਆਂ।
ਕਿਧਰੇ ਹੋਈ ਟੱਕਰ, ਕਿਧਰ ਪੁੱਲ ਟੁੱਟਣ,
ਲੋਕ ਮੌਤ ਅਣਿਆਈ ਪਏ ਮਰਨ ਮੀਆਂ।
-ਤੀਸ ਮਾਰ ਖਾਂ