ਅੱਜ-ਨਾਮਾ

pannu2881

ਬਦਲੀ ਹਵਾ ਪਈ ਭਾਰਤ ਦੇ ਦੇਸ਼ ਅੰਦਰ,
ਬਦਲੀ ਜਾਂਦੀ ਆ ਜੀਵਨ ਦੀ ਤੋਰ ਮੀਆਂ।
ਨਹਿਰੂ-ਗਾਂਧੀ ਦੇ ਬਾਕੀ ਹਨ ਬੁੱਤ ਦਿੱਸਦੇ,
ਲੈ ਗਏ ਫਲਸਫਾ ਜਿਵੇਂ ਕੋਈ ਚੋਰ ਮੀਆਂ।
ਜ਼ੋਰਾਵਰਾਂ ਦਾ ਜਿਸ ਤਰ੍ਹਾਂ ਰੋਅਬ ਬਣਿਆ,
ਖੜਦਾ ਦਿੱਸੇ ਨਹੀਂ ਕੋਈ ਕਮਜ਼ੋਰ ਮੀਆਂ।
ਸਾਂਝੀਵਾਲਤਾ ਦਾ ਕੋਈ ਨਹੀਂ ਰਾਗ ਸੁਣਦਾ,
ਸੁਣਦਾ ਇੱਕੋ ਜਿਹੀ ਬੀਨ ਦਾ ਸ਼ੋਰ ਮੀਆਂ।
ਤੁਰਿਆ ਗਾਹੁਣ ਪੁਲਾੜ ਸੀ ਦੇਸ਼ ਜਿਹੜਾ,
ਸਦੀਆਂ ਨਾਲੋਂ ਸੀ ਚੁਸਤ ਰਫਤਾਰ ਮੀਆਂ।
ਚੰਦਰ, ਮੰਗਲ ਜਾਂ ਸ਼ੁੱਕਰ ਦੀ ਛੱਡ ਚਿੰਤਾ,
ਲੱਗਦਾ ਪਿੱਛੇ ਨੂੰ ਜਾਣ ਨੂੰ ਤਿਆਰ ਮੀਆਂ।
-ਤੀਸ ਮਾਰ ਖਾਂ