ਅੱਜ-ਨਾਮਾ

pannu2881

ਸ਼ਸ਼ੀ ਕਲਾ ਦਾ ਕਦੀ ਸੀ ਰੋਅਬ ਬਹੁਤਾ,
ਪੱਤਾ ਗਿਆ ਹੁਣ ਓਸ ਦਾ ਕੱਟਿਆ ਈ।
ਜਿਹੜੇ ਲੀਡਰ ਸੀ ਓਸ ਦਾ ਰਾਗ ਗਾਉਂਦੇ,
ਭੁੱਲ ਗਏ ਵਫਾਦਾਰੀ, ਪਾਸਾ ਵੱਟਿਆ ਈ।
`ਕੱਲੀ ਸ਼ਸ਼ੀ ਨਾ, ਨਾਲ ਭਤੀਜ ਉਹਦਾ,
ਡਸਟ ਬਿਨ ਦੇ ਵਿੱਚ ਜਾ ਸੱਟਿਆ ਈ।
ਕੁਰਸੀ ਨਾਲ ਪਾ ਲਈ ਸਾਂਝ ਲੀਡਰਾਂ ਕੀ,
ਏਸੇ ਕੁਰਸੀ ਜਹਾਨ ਪਿਆ ਪੱਟਿਆ ਈ।
ਕਈਆਂ ਪੱਤਣਾਂ ਨੂੰ ਜਿਹੜੀ ਤਰਨ ਵਾਲੀ,
ਜਾਂਦੀ ਠਿੱਬੀ ਸੀ ਕਈਆਂ ਨੂੰ ਮਾਰ ਸ਼ਸ਼ੀ।
ਆਇਆ ਵਾਰ ਨਾ ਓਸ ਤੋਂ ਝੱਲ ਹੋਇਆ,
ਚੇਲਿਆਂ ਹੱਥੋਂ ਹੀ ਗਈ ਹੁਣ ਹਾਰ ਸ਼ਸ਼ੀ।
-ਤੀਸ ਮਾਰ ਖਾਂ