ਅੱਜ-ਨਾਮਾ

pannu2881

ਲੱਗਿਆ ਪਹਿਲਾ ਤੂਫਾਨ ਨਹੀਂ ਸਿਰੇ ਹੁੰਦਾ,
ਅਗਲੇ ਵਾਲੀ ਚਿਤਾਉਣੀ ਜਿਹੀ ਆ ਜਾਵੇ।
ਗਿਣਤੀ ਮੌਤਾਂ ਦੀ ਪਹਿਲੇ ਦੀ ਯਾਦ ਆਵੇ,
ਜਿ਼ੰਦਗੀ-ਮੌਤ ਦਾ ਫਿਕਰ ਫਿਰ ਛਾ ਜਾਵੇ।
ਪਛੜੇ ਫਿਰਦੇ ਤਾਂ ਦੇਸ਼ ਪਏ ਕਰਨ ਚਿੰਤਾ,
ਵਿਕਸਤ ਦੇਸ਼ਾਂ ਨੂੰ ਫਿਕਰ ਇਹ ਪਾ ਜਾਵੇ।
ਆਮ ਆਦਮੀ ਬਹੁੜੀਆਂ ਪਾਉਣ ਲੱਗਦਾ,
ਕਿਧਰੇ ਏਧਰ ਕੋਈ ਢਾਹ ਨਹੀਂ ਲਾ ਜਾਵੇ।
ਮੰਗਲ ਤੱਕ ਗਿਆ ਬੰਦਾ ਇਹ ਚਲਾ ਭਾਵੇਂ,
ਸਕਦਾ ਹਵਾ ਦੀ ਵਾਗ ਪਰ ਕੱਸ ਹੈ ਨਹੀਂ।
ਗਾਹ ਕੇ ਸਾਗਰ, ਪਾਤਾਲ ਉਹ ਖੋਜ ਚੁੱਕਾ,
ਮੂਹਰੇ ਕੁਦਰਤ ਦੇ ਫੇਰ ਵੀ ਵੱਸ ਹੈ ਨਹੀਂ।
-ਤੀਸ ਮਾਰ ਖਾਂ