ਅੱਜ-ਨਾਮਾ

pannu2881

ਸੰਤਾਂ-ਸਾਧੂਆਂ ਸੀ ਕਿਧਰੇ ਲਾਈ ਮੀਟਿੰਗ,
ਕਹਿੰਦੇ ਸੰਕਟ ਦੇ ਵਿੱਚ ਆ ਧਰਮ ਭਾਈ।
ਉਹ ਵੀ ਸਾਧ ਦਾ ਰੂਪ ਕਈ ਧਾਰ ਨਿਕਲੇ,
ਸਾਧਾਂ ਵਾਲਾ ਨਹੀਂ ਜਿਨ੍ਹਾਂ ਦਾ ਕਰਮ ਭਾਈ।
ਸਿਰਸੇ ਵਾਲਾ ਤੇ ਆਸੂ ਜਿਹੇ ਜੇਲ੍ਹ ਅੰਦਰ,
ਹੋ ਗਿਆ ਸਾਰਾ ਮਾਹੌਲ ਆ ਗਰਮ ਭਾਈ।
ਕੀਤੇ ਪਾਪ ਹਨ ਇਹੋ ਜਿਹੇ ਸ਼ੋਹਦਿਆਂ ਨੇ,
ਸਾਨੂੰ ਸਾਧਾਂ ਨੂੰ ਆਉਂਦੀ ਹੈ ਸ਼ਰਮ ਭਾਈ।
ਚੁਣ ਕੇ ਢੌਂਗੀਆਂ ਦੀ ਕੀਤੀ ਲਿਸਟ ਜਾਰੀ,
ਕਈਆਂ ਠੱਗਾਂ ਦੇ ਦਰਜ ਹਨ ਨਾਂਅ ਭਾਈ।
ਸਿਰਸੇ ਵਾਲਾ ਹੈ ਠੱਗਾਂ ਦੇ ਵਿੱਚ ਲਿਖਿਆ,
ਇਸ ਦੇ ਨਾਲ ਲਿਖ ਲਈ ਰਾਧੇ ਮਾਂ ਭਾਈ।
-ਤੀਸ ਮਾਰ ਖਾਂ