ਅੱਜ-ਨਾਮਾ

pannu2881

ਬਾਬਾ, ਬਾਬਾ ਤੇ ਚਰਚਾ ਦੇ ਵਿੱਚ ਬਾਬਾ,
ਬਿਨਾਂ ਬਾਬੇ ਤੋਂ ਖਬਰ ਵਿੱਚ ਤੱਤ ਨਾਹੀਂ।
ਚਰਚਾ ਕੀਤੀ ਤਾਂ ਨਿਕਲਦੀ ਗੱਲ ਇਹੀ,
ਛੱਡੀ ਕਰਨ ਵਾਲੀ ਕੁਝ ਵੀ ਅੱਤ ਨਾਹੀਂ।
ਕਹਿ ਕੇ ਧੀ ਕੋਈ ਨੱਢੀ ਸੀ ਨਾਲ ਰੱਖੀ,
ਕਰਿਆ ਸਾਧ ਨੇ ਕਿਹੜਾ ਕੁਸੱਤ ਨਾਹੀਂ।
ਹਨੀਪ੍ਰੀਤ ਨਾ ਹੋਈ ਕੋਈ ਹੀਰ ਹੋ ਗਈ,
ਛੱਡੀ ਮਾਰਨ ਤੋਂ ਕੁੜੀ ਜਿਸ ਮੱਤ ਨਾਹੀਂ।
ਖਾ ਗਈ ਧਰਤ ਜਾਂ ਉੱਡੀ ਆਕਾਸ਼ ਦੇ ਵੱਲ,
ਹੁਣ ਤੱਕ ਪੁਲਸੀਆਂ ਤੋਂ ਜਾਂਦੀ ਫੜੀ ਨਾਹੀਂ।
ਪੁਲਸ ਛਾਣ ਲਏ ਮਹਿਲ ਕੁਝ ਆਗੂਆਂ ਦੇ,
ਕਿਧਰੇ ਤਕੜਿਆਂ ਦੇ ਮਹਿਲੀਂ ਵੜੀ ਨਾਹੀਂ।
-ਤੀਸ ਮਾਰ ਖਾਂ