ਅੱਜ-ਨਾਮਾ

pannu2881

ਮਸਲਾ ਨਹਿਰ ਦਾ ਫੇਰ ਨਹੀਂ ਸਿਰੇ ਲੱਗਾ,
ਮਿਲ ਗਈ ਫੇਰ ਤੋਂ ਹੋਰ ਮਿਆਦ ਮੀਆ।
ਏਦੂੰ ਪਹਿਲਾਂ ਵੀ ਮਿਲੇ ਸਨ ਅੱਠ ਹਫਤੇ,
ਕਰਨੀ ਬੈਠਕ ਵੀ ਰਹੀ ਨਾ ਯਾਦ ਮੀਆਂ।
ਏਧਰ-ਓਧਰ ਦੇ ਰੌਲਿਆਂ-ਰੱਪਿਆਂ ’ਚ,
ਹੁੰਦਾ ਰਿਹਾ ਸੀ ਵਕਤ ਬਰਬਾਦ ਮੀਆਂ।
ਤਾਹੀਂ ਲੱਗਾ ਇਹ ਰੱਫੜ ਨਾ ਕਿਸੇ ਪਾਸੇ,
ਵਧਦਾ ਹੋਰ ਗਿਆ ਸਗੋਂ ਵਿਵਾਦ ਮੀਆਂ।
ਪੈ ਗਿਆ ਨੀਮ-ਹਕੀਮਾਂ ਦੇ ਹੱਥ ਜਿਹੜਾ,
ਉਹਦਾ ਸੁਧਰਦਾ ਕਦੇ ਨਹੀਂ ਹਾਲ ਮੀਆਂ।
ਇਸੇ ਉਲਝਣ ਦੇ ਵਿੱਚ ਪੰਜਾਬ ਫਸਿਆ,
ਸਕਣਾ ਹੋਣੀ ਨੂੰ ਏਸ ਨਹੀਂ ਟਾਲ ਮੀਆਂ।
-ਤੀਸ ਮਾਰ ਖਾਂ