ਅੱਜ-ਨਾਮਾ

pannu2881

ਅਮਰਿੰਦਰ ਸਿੰਘ ਨੂੰ ਮਿਲੇ ਵਿਧਾਇਕ ਜਾ ਕੇ,
ਕਿਧਰੇ ਹੁੰਦੀ ਨਹੀਂ ਕੋਈ ਸੁਣਵਾਈ ਸਾਹਿਬਾ।
ਡੀ ਸੀ ਵਰਗਿਆਂ ਦੀ ਕਰੀਏ ਬਾਤ ਕਾਹਦੀ,
ਤਸੀਲਦਾਰ ਪਿਆ ਜਾਵੇ ਟਰਕਾਈ ਸਾਹਿਬ।
ਅਫਸਰ ਪੁਲਸ ਦਾ ਕੋਈ ਨਹੀਂ ਬਾਤ ਸੁਣਦਾ,
ਅਕਾਲੀਆਂ ਨਾਲ ਹੈ ਅੱਖ ਮਿਲਾਈ ਸਾਹਿਬਾ।
ਕਹੀਏ ਅਸੀਂ ਪਟਵਾਰੀ ਕੋਈ ਗੌਲਦਾ ਨਹੀਂ,
ਕੀ ਹੁਣ ਸਾਡੀ ਸਰਕਾਰ ਹੈ ਆਈ ਸਾਹਿਬਾ।
ਦਿੱਤਾ ਝਟਕਾ ਅਮਰਿੰਦਰ ਸੋਂਹ ਅਫਸਰਾਂ ਨੂੰ,
ਵਿਧਾਇਕ ਆਵੇ ਤਾਂ ਗੱਲ ਕੋਈ ਮੋੜਿਓ ਨਾ।
ਆਈ ਫੇਰ ਸਿ਼ਕਾਇਤ ਤਾਂ ਰਗੜ ਦਿਆਂਗਾ,
ਫਿਰ ਕੋਈ ਆਣ ਕੇ ਹੱਥ ਜਿਹੇ ਜੋੜਿਓ ਨਾ।
-ਤੀਸ ਮਾਰ ਖਾਂ