ਅੱਜ-ਨਾਮਾ

pannu2881

ਚਾਲੂ ਚੈਨਲ ਟਰੰਪ ਕੋਈ ਆਪ ਕਰਿਆ,
ਜਿਹੜਾ ਉਹਦਾ ਹੀ ਕਰੂ ਪ੍ਰਚਾਰ ਮੀਆਂ।
ਚੈਨਲ ਸਾਂਭੂ ਉਹ ਓਸ ਦੀ ਕੁੜੀ ਕਹਿੰਦੇ,
ਜਿਸ ਦੇ ਬੋਲਾਂ ਦੀ ਤਿੱਖੜੀ ਧਾਰ ਮੀਆਂ।
ਗੁੱਸਾ ਆਇਆ ਟਰੰਪ ਨੂੰ ਏਸ ਕਰ ਕੇ,
ਕਰਦਾ ਮੀਡੀਆ ਬੜੀ ਹੈ ਮਾਰ ਮੀਆਂ।
ਜਿਹੜਾ ਚੈਨਲ ਚਲਾਊਗੀ ਕੁੜੀ ਉਹਦੀ,
ਕਰਿਆ ਕਰੂ ਇਹ ਮੋੜਵਾਂ ਵਾਰ ਮੀਆਂ।
ਜਿਹੜਾ ਰਸਤਾ ਟਰੰਪ ਹੁਣ ਫੜਨ ਲੱਗਾ,
ਇਹਦਾ ਲਾਭ ਨਾ ਹੋਣ ਦੀ ਆਸ ਮੀਆਂ।
ਕਈ ਹਾਕਮਾਂ ਪਰਖਿਆ ਵਰਤ ਉਹ ਹੀ,
ਕੀਤਾ ਕਿਸੇ ਨੂੰ ਲਾਭ ਨਹੀਂ ਖਾਸ ਮੀਆਂ।
-ਤੀਸ ਮਾਰ ਖਾਂ