ਅੱਜ-ਨਾਮਾ

pannu2881

ਯੂ ਪੀ ਵਿੱਚ ਜਦ ਮੌਤ ਸੀ ਕਹਿਰ ਪਾਇਆ,
ਕਈਆਂ ਬੱਚਿਆਂ ਦੀ ਲੈ ਲਈ ਜਾਨ ਮੀਆਂ।
ਮੁੱਖ ਮੰਤਰੀ ਚੱਕਰ ਜਿਹਾ ਮਾਰ ਆਇਆ,
ਕਰਿਆ ਫੇਰ ਨਹੀਂ ਕੋਈ ਧਿਆਨ ਮੀਆਂ।
ਦੂਜੇ ਸ਼ਹਿਰ ਜਦ ਵਰਤ ਗਿਆ ਨਵਾਂ ਭਾਣਾ,
ਲੱਗ ਪਏ ਆਗੂ ਸੀ ਵਾਹੁਣ ਜ਼ਬਾਨ ਮੀਆਂ।
ਏਨੇ ਚਿਰਾਂ ਨੂੰ ਖਿਸਕ ਗਈ ਮਰਜ਼ ਅੱਗੇ,
ਮੂਹਰੇ ਆ ਗਿਆ ਸੀ ਰਾਜਸਥਾਨ ਮੀਆਂ।
ਲੀਡਰ ਕਹਿੰਦੇ ਨੇ ਕੀਤਾ ਪ੍ਰਬੰਧ ਹਰ ਥਾਂ,
ਛੱਡੀ ਕਿਤੇ ਕੋਈ ਅਸਾਂ ਨੇ ਕਸਰ ਨਾਹੀਂ।
ਬਾਹਲਾ ਢੀਠ ਇਹ ਰੋਗ ਹੈ ਬੱਚਿਆਂ ਦਾ,
ਅਸਲੋਂ ਮੰਨੇ ਸਰਕਾਰ ਦਾ ਅਸਰ ਨਾਹੀਂ।
-ਤੀਸ ਮਾਰ ਖਾਂ