ਅੱਜ-ਨਾਮਾ

pannu2881

ਜੋਸ਼ੀ ਮੱਠ ਤੋਂ ਖਿੱਚ ਕੇ ਆਈ ਜਿਹੜੀ,
ਉਹੀ ਹਿੰਦ ਦੀ ਅਸਲ ਤਸਵੀਰ ਬੇਲੀ।
ਮੌਕਾ ਈਦ ਦਾ ਹਟੀ ਬਰਸਾਤ ਨਹੀਂ ਸੀ,
ਕੀਤੀ ਮੌਸਮ ਪਈ ਜਿਵੇਂ ਅਖੀਰ ਬੇਲੀ।
ਪਾਣੀ ਆ ਗਿਆ ਈਦ ਪੰਡਾਲ ਅੰਦਰ,
ਮੁਸਲਮਾਨਾਂ ਦੇ ਅੱਖੀਂ ਸੀ ਨੀਰ ਬੇਲੀ।
ਗੁਰਦੁਆਰੇ ਵਿੱਚ ਪੜ੍ਹੋ ਨਮਾਜ਼ ਭਾਈਓ,
ਖੁਦ ਹੀ ਕਹਿਣ ਪੁੱਜੇ ਸਿੱਖ ਵੀਰ ਬੇਲੀ।
ਤੁਰ ਪਏ ਹਿੰਦੂ ਸਨ ਦੇਣ ਸਹਿਯੋਗ ਓਥੇ,
ਮੁੜ ਕੇ ਜਾਗ ਪਈ ਸਾਂਝ ਦੀ ਰੀਤ ਬੇਲੀ।
ਜਾਪੇ ਯੁੱਗਾਂ ਦੇ ਬਾਅਦ ਪਰਵਾਰ ਜੁੜਿਆ,
ਮੁੜ ਕੇ ਗਾਉਣ ਨੂੰ ਏਕੇ ਦਾ ਗੀਤ ਬੇਲੀ।
-ਤੀਸ ਮਾਰ ਖਾਂ