ਅੱਜ-ਨਾਮਾ

pannu2881

ਐਜੀਟੇਸ਼ਨ ਹਰਿਆਣੇ ਵਿੱਚ ਜਦੋਂ ਕੀਤੀ,
ਉੱਧੜਧੁੰਮੀ ਜਿਹੀ ਜਾਟਾਂ ਨੇ ਕਰੀ ਬੇਲੀ।
ਨਰਮੀ ਵਰਤ ਗਈ ਰਾਜ ਸਰਕਾਰ ਓਥੇ,
ਹੈ ਸੀ ਬਹੁਤ ਉਹ ਜਾਟਾਂ ਤੋਂ ਡਰੀ ਬੇਲੀ।
ਜਾਟਾਂ ਆਖਿਆ ਫੇਰ ਨਹੀਂ ਵੋਟ ਪਾਉਣੀ,
ਸੁਣ ਲਏ ਭਾਜਪਾ ਵੀ ਬਾਤ ਖਰੀ ਬੇਲੀ।
ਰਾਖਵਾਂਕਰਨ ਸੀ ਝੱਟ ਮਨਜੂਰ ਹੋਇਆ,
ਫਾਈਲ ਸਿਰੇ ਲਾ ਕੇ ਮੂਹਰੇ ਧਰੀ ਬੇਲੀ।
ਅੜਚਣ ਪਈ ਅਦਾਲਤ ਦੇ ਵਿੱਚ ਜਾ ਕੇ,
ਓਥੋਂ ਮਿਲੀ ਨਹੀਂ ਕੋਈ ਫਿਰ ਛੋਟ ਬੇਲੀ।
ਇਹ ਹੀ ਆਗੂ ਤੇ ਜੱਜ ਦਾ ਫਰਕ ਹੁੰਦਾ,
ਮੰਗਣੀ ਕਿਸੇ ਤੋਂ ਜੱਜਾਂ ਨਹੀਂ ਵੋਟ ਬੇਲੀ।
-ਤੀਸ ਮਾਰ ਖਾਂ