ਅੱਜ-ਨਾਮਾ

pannu2881

ਮਿਲਦਾ ਮੀਆਂ ਮੁਸ਼ੱਰਫ ਨਹੀਂ ਪਾਕਿ ਅੰਦਰ,
ਗਿਆ ਹੈ ਖਿਸਕ ਡੁੱਬਈ ਦੇ ਵੱਲ ਸੁਣਿਆ।
ਏਧਰ ਪਾਕਿ ਵਿੱਚ ਚੱਲਣ ਪਏ ਕੇਸ ਬਾਹਲੇ,
ਸਕਿਆ ਸੇਕ ਨਹੀਂ ਕੇਸਾਂ ਦਾ ਝੱਲ ਸੁਣਿਆ।
ਕਹਿੰਦਾ ਮਾਈ ਨਹੀਂ ਬੁੜ੍ਹੀ ਹੈ ਠੀਕ ਰਹਿੰਦੀ,
ਆਉਂਦੀ ਸਿਹਤ ਨਾ ਓਸ ਦੀ ਵੱਲ ਸੁਣਿਆ।
ਭਗੌੜਾ ਉਹਨੂੰ ਅਦਾਲਤ ਹੁਣ ਆਖ ਧਰਿਆ,
ਕੀਤਾ ਸਖਤ ਇਹ ਹੁਕਮ ਸੀ ਕੱਲ੍ਹ ਸੁਣਿਆ।
ਉਹ ਤਾਂ ਪਹਿਲਾਂ ਹੀ ਦੇਸ਼ ਨਹੀਂ ਆਉਣ ਲੱਗਾ,
ਮਿਲ ਗਈ ਰੁਕਣ ਦੀ ਨਵੀਂ ਦਲੀਲ ਸੁਣਿਆ।
ਓਨਾ ਅਰਸਾ ਨਹੀਂ ਮੁਲਕ ਵਿੱਚ ਮੁੜਨ ਵਾਲਾ,
ਜਦੋਂ ਤੀਕਰ ਕੋਈ ਹੁੰਦੀ ਨਹੀਂ ਡੀਲ ਸੁਣਿਆ।
-ਤੀਸ ਮਾਰ ਖਾਂ