ਅੱਜ-ਨਾਮਾ

pannu2881

ਰੱਫੜ ਪਹਿਲੇ ਨਹੀਂ ਕਿਸੇ ਵੀ ਸਿਰੇ ਲੱਗੇ,
ਤਾਜ ਮਹਿਲ ਦੀ ਉੱਠ ਪਈ ਗੱਲ ਮੀਆਂ।
ਤਾਜ ਮਹਿਲ ਬਣਵਾਇਆ ਸੀ ਗਿਆ ਏਥੇ,
ਜਾਂ ਫਿਰ ਮੰਦਰ ਨੂੰ ਲਿਆ ਸੀ ਮੱਲ ਮੀਆਂ।
ਥਿਊਰੀ ਮੰਦਰ ਦੀ ਜਿਨ੍ਹਾਂ ਨੇ ਪੇਸ਼ ਕੀਤੀ,
ਵਕਤ ਅੱਜ ਦਾ ਉਨ੍ਹਾਂ ਲਈ ਵੱਲ ਮੀਆਂ।
ਮੂਹਰੇ ਉਨ੍ਹਾਂ ਦੇ ਕੋਈ ਨਹੀਂ ਟਿਕਣ ਵਾਲਾ,
ਸਕਦਾ ਝਾਲ ਨਹੀਂ ਕੋਈ ਵੀ ਝੱਲ ਮੀਆਂ।
ਪੜ੍ਹਿਆ ਗਿਆ ਇਤਹਾਸ ਜੋ ਕੱਲ੍ਹ ਤੀਕਰ,
ਬਣਦਾ ਜਾਪ ਰਿਹਾ ਕੱਲ੍ਹ ਦੀ ਬਾਤ ਮੀਆਂ।
ਚੰਨ੍ਹ ਚੌਧਵੀਂ ਦਾ ਹੋ ਗਿਆ ਛੁਪਨ ਲੱਗਦਾ,
ਆ ਰਹੀ ਮੱਸਿਆ ਦੀ ਲੰਮੀ ਰਾਤ ਮੀਆਂ।
-ਤੀਸ ਮਾਰ ਖਾਂ