ਅੱਜ-ਨਾਮਾ

pannu2881

‘ਭਾਰਤ ਛੱਡੋ’ ਦਾ ਦਿਨ ਮਨਾਉਣ ਦੇ ਲਈ,
ਮੁੜ ਕੇ ਕੀਤਾ ਸੀ ਗਿਆ ਇਜਲਾਸ ਮੀਆਂ।
ਲੀਡਰ ਵੱਡਿਆਂ ਨੇ ਚੁਣ-ਚੁਣ ਕਰੇ ਭਾਸ਼ਣ,
ਹਰ ਕੋਈ ਕਹਿੰਦਾ ਭਵਿੱਖ ਤੋਂ ਆਸ ਮੀਆਂ।
ਮਿਹਣੇਬਾਜ਼ੀ ਦੀ ਸਿਖਰ ਜਿਹੀ ਹੋਈ ਓਥੇ,
ਨੁਕਤਾ ਵਰਤ ਲਿਆ ਖਾਸ ਤੋਂ ਖਾਸ ਮੀਆਂ।
ਭਾਰਤ ਵਾਸੀਆਂ ਨੂੰ ਮੁੜ-ਮੁੜ ਕਿਹਾ ਰੱਖੋ,
ਕਿਸਮਤ ਦੇਸ਼ ਦੀ ਉੱਤੇ ਵਿਸ਼ਵਾਸ ਮੀਆਂ।
ਸੱਤਰ ਸਾਲਾਂ ਤੋਂ ਬਹੁਤ ਵਿਸ਼ਵਾਸ ਕੀਤਾ,
ਸਿਰੇ ਡਿੱਠੀ ਨਹੀਂ ਆਸ ਹੈ ਚੜ੍ਹੀ ਮੀਆਂ।
ਸਰਕਾਰ ਤੇਜ਼ ਵਿਕਾਸ ਦੀ ਤੋਰ ਕਹਿੰਦੀ,
ਮੋਟਰ ਜੈੱਕ ਉੱਪਰ ਘੁੰਮਦੀ ਖੜੀ ਮੀਆਂ।
-ਤੀਸ ਮਾਰ ਖਾਂ