ਅੱਜ-ਨਾਮਾ

pannu2881

ਹੋ ਗਈ ਚੋਣ ਤਾਂ ਰੋਣ ਕਈ ਭਾਜਪਾਈਏ,
ਲੱਗਾ ਅਹਿਮਦ ਪਟੇਲ ਕਿਉਂ ਪਾਰ ਬੇਲੀ।
ਸੋਨੀਆ ਗਾਂਧੀ ਦਾ ਬੰਦਾ ਜੁ ਖਾਸ ਹੈ ਸੀ,
ਹੋਈ ਬੀਬੀ ਦੀ ਕਿਉਂ ਨਹੀਂ ਹਾਰ ਬੇਲੀ।
ਪਾਰਟੀ ਇੱਕ ਨਹੀਂ ਉੱਪਰੋਂ ਹੇਠ ਤੀਕਰ,
ਫਿਰਦਾ ਪਾਟਿਆ ਸਾਰਾ ਦਰਬਾਰ ਬੇਲੀ।
ਸ਼ਾਹ, ਮੋਦੀ ਦੀ ਜਿੱਤਣ ਨੂੰ ਖੁਸ਼ੀ ਏਧਰ,
ਜੁੱਟੇ ਪਏ ਸਨ ਮਿੱਤਰ ਕਈ ਯਾਰ ਬੇਲੀ।
ਲਾ ਲਿਆ ਟਿੱਲ, ਪਰ ਖੇਡ ਨਾ ਰਾਸ ਆਈ,
ਲੱਗ ਗਈ ਬਾਹਲੀ ਹੈ ਮਾਣ ਨੂੰ ਸੱਟ ਬੇਲੀ।
ਚੱਕਰਵਿਊ ਲਈ ਕੀਤੀ ਗਈ ਖੂਬ ਰਚਨਾ,
ਨਕਸ਼ਾ ਹੋਇਆ ਪਿਆ ਚੌੜ-ਚੁਪੱਟ ਬੇਲੀ।
-ਤੀਸ ਮਾਰ ਖਾਂ