ਅੱਜ-ਨਾਮਾ

pannu2881

ਉੱਤਰ ਭਾਰਤ ਦੇ ਵਿੱਚ ਹੁਣ ਖਬਰ ਫੈਲੀ,
ਰਿਹਾ ਔਰਤ ਦੀ ਗੁੱਤ ਕੋਈ ਕੱਟ ਮੀਆਂ।
ਉਲਟਾ-ਪੁਲਟਾ ਨਾ ਹੋਰ ਕੋਈ ਕੰਮ ਕਰਦਾ,
ਨਹੀਂ ਉਹ ਮਾਰਦਾ ਕਿਤੇ ਕੋਈ ਸੱਟ ਮੀਆਂ।
ਲੋਕ ਲੱਗ ਪਏ ਪਿੰਡਾਂ ਦੇ ਲਾਉਣ ਪਹਿਰੇ,
ਹੁੰਦਾ ਸਹਿਮ ਨਹੀਂ ਫੇਰ ਵੀ ਘੱਟ ਮੀਆਂ।
ਮੌਕਾ ਮਿਲ ਗਿਆ ਈ ਸਾਧਾਂ-ਪਾਂਧਿਆਂ ਨੂੰ,
ਲੁੱਟਣ ਵੱਲੋਂ ਉਹ ਕੱਢਣ ਪਏ ਵੱਟ ਮੀਆਂ।
ਹਰ ਕੋਈ ਦੱਸ ਕੇ ਨੁਸਖਾ ਤੇ ਲਵੇ ਰਕਮਾਂ,
ਡਰਿਆਂ ਹੋਇਆਂ ਨੂੰ ਇਹ ਡਰਾਉਣ ਲੱਗੇ।
ਗੁੱਤਾਂ ਕੱਟਣ ਦੇ ਸਹਿਮ ਵਿੱਚ ਫਸੇ ਲੋਕੀਂ,
ਆਪਣੀ ਜੇਬ ਵੀ ਕਈ ਕਟਵਾਉਣ ਲੱਗੇ।
-ਤੀਸ ਮਾਰ ਖਾਂ