ਅੱਜ-ਨਾਮਾ

pannu2881

ਬਦਲੇ ਸ਼ਹਿਰਾਂ ਦੇ ਕਈ-ਕਈ ਨਾਂਅ ਜਾਂਦੇ,
ਰਹਿੰਦੀ ਸ਼ਹਿਰਾਂ ਦੀ ਓਹੀ ਤਕਦੀਰ ਬੇਲੀ।
ਚਿੱਕੜ-ਗਾਰਾ ਨਹੀਂ ਕਦੀ ਕੋਈ ਸਾਫ ਹੁੰਦਾ,
ਸਕਦੀ ਬਦਲ ਨਹੀਂ ਅਸਲ ਤਸਵੀਰ ਬੇਲੀ।
ਜਿਸ ਵੀ ਪਾਰਟੀ ਦਾ ਹੋ ਜਾਏ ਹੱਥ ਉੱਪਰ,
ਕਰਦੀ ਸਿਆਸਤ ਦੀ ਓਹੀ ਅਖੀਰ ਬੇਲੀ।
ਜਿਹੜੀ ਗੱਦੀ ਤੋਂ ਲਹਿੰਦੀ ਜਾਂ ਲਾਹੀ ਜਾਵੇ,
ਬਣ ਜਾਏ ਵਿਰਸੇ ਦੀ ਆਣ ਸਫੀਰ ਬੇਲੀ।
ਆਮ ਲੋਕਾਂ ਨੂੰ ਫਰਕ ਜਿਹਾ ਜਾਪਦਾ ਨਹੀਂ,
ਜਿੱਦਾਂ ਕਹਿੰਦੇ ਸੀ, ਓਦਾਂ ਉਹ ਕਹੀ ਜਾਂਦੇ।
ਬਦਲਿਆ ਨਾਂਅ ਮੋਹਾਲੀ ਦਾ ਕਈ ਵਾਰੀ,
ਫਿਰ ਵੀ ਲੋਕੀਂ ਮੋਹਾਲੀ ਵਿੱਚ ਰਹੀ ਜਾਂਦੇ।
-ਤੀਸ ਮਾਰ ਖਾਂ