ਅੱਜ-ਨਾਮਾ

pannu2881

ਸੋਹਣੀ ਗੱਲ ਕਿ ਪਰਖ ਵਿੱਚ ਪਾਸ ਨਿਕਲੇ,
ਆਪਾਂ ਚੁਣੇ ਸਨ ਜਿਹੜੇ ਵਿਧਾਇਕ ਮੀਆਂ।
ਪੁੱਤਰ, ਭਾਣਜਾ, ਸਾਕ ਕੋਈ ਨਾਲ ਲਾਇਆ,
ਅਸਲੋਂ ਹੋਵੇ ਉਹ ਬੇਸ਼ੱਕ ਨਾਲਾਇਕ ਮੀਆਂ।
ਬਣਦਾ ਭੱਤਾ ਸਰਕਾਰੀ ਸੀ ਲਿਆ ਗਿਣ ਕੇ,
ਛੱਡੀ ਕਦੇ ਵੀ ਕਸਰ ਨਹੀਂ ਮਾਇਕ ਮੀਆਂ।
‘ਲਿਆ-ਦਿੱਤਾ’ ਸਭ ਰੱਖਣਗੇ ਸਾਕ ਪਰਦਾ,
ਇਹ ਹੀ ਹੁੰਦਾ ਜੀ ਅਸਲ ਸਹਾਇਕ ਮੀਆਂ।
ਕਾਂਗਰਸ, `ਕਾਲੀ ਤੇ ਖਾਂਦੇ ਸੀ ਭਾਜਪਾਈਏ,
ਲੱਗਿਆ ਉਨ੍ਹਾਂ ਨੂੰ ਜਿੱਦਾਂ ਨਹੀਂ ਪਾਪ ਮੀਆਂ।
ਹਰ ਇੱਕ ਪਾਰਟੀ ਨੂੰ ‘ਚੋਰ-ਚੋਰ’ ਕਹਿ ਕੇ,
ਰਸਤੇ ਓਸੇ ਹੁਣ ਚੱਲ ਪਈ ‘ਆਪ’ ਮੀਆਂ।
-ਤੀਸ ਮਾਰ ਖਾਂ