ਅੱਜ-ਨਾਮਾ

pannu2881

ਕੁਝ-ਕੁਝ ਖੁੰਝ ਗਿਆ ਕੇਜਰੀਵਾਲ ਲੱਗਦਾ,
ਚੜ੍ਹਤ ਪਹਿਲਾਂ ਦੀ ਕਾਇਮ ਨਾ ਰਹੀ ਬੇਲੀ।
ਪਹਿਲਾਂ ਟਾਕੀ ਅਸਮਾਨ ਨੂੰ ਰਿਹਾ ਲਾਉਂਦਾ,
ਹੁਣ ਤਾਂ ਬਾਤ ਵੀ ਜਾਂਦੀ ਨਹੀਂ ਕਹੀ ਬੇਲੀ।
ਗੋਆ ਅੰਦਰ ਨਹੀਂ ਜੰਮੀ ਸੀ ਧਾਂਕ ਉਸ ਦੀ,
ਚੁਣਿਆ ਪੈਂਤੜਾ ਸ਼ਾਇਦ ਨਹੀਂ ਸਹੀ ਬੇਲੀ।
ਲੱਗਦੀ ਵਾਹਵਾ ਸੀ ਆਸ ਪੰਜਾਬ ਅੰਦਰ,
ਚੜ੍ਹ ਗਈ ਲੀਹ ਉੱਤੋਂ ਗੱਡੀ ਲਹੀ ਬੇਲੀ।
ਜੀਹਨਾਂ ਡੋਬੀ ਆ ਬੇੜੀ ਪੰਜਾਬ ਦੇ ਵਿੱਚ,
ਕੇਜਰੀਵਾਲ ਦੇ ਮਿੱਤਰ ਉਹ ਖਾਸ ਬੇਲੀ।
ਮਾਂਜਾ ਮਾਇਆ ਨੂੰ ਮਾਰ ਰਹੇ ਦੋਂਹ ਹੱਥੀਂ,
ਕਰ ਕੇ ਛੱਡਣਗੇ ਦਿੱਲੀ ਵੀ ਨਾਸ ਬੇਲੀ।
-ਤੀਸ ਮਾਰ ਖਾਂ