ਅੱਜ-ਨਾਮਾ

pannu2881

ਪਾਵਰਕਾਮ ਹੁਣ ਲੰਬੀ ਦੇ ਮਗਰ ਪੈ ਗਈ,
ਮੁੜ-ਮੁੜ ਛਾਪੇ ਉਹ ਰਹੀ ਹੈ ਮਾਰ ਬੇਲੀ।
ਕਈਆਂ ਲੋਕਾਂ ਦੇ ਮੀਟਰ ਹਨ ਬੰਦ ਨਿਕਲੇ,
ਬਿਜਲੀ ਵਾਲੀ ਡਾਇਰੈਕਟ ਸੀ ਤਾਰ ਬੇਲੀ।
ਛਾਪਾ-ਮਾਰੀ ਤਾਂ ਓਧਰ ਸੀ ਹੋਈ ਪਹਿਲਾਂ,
ਭਰ ਗਏ ਓਦਣ ਵੀ ਸਨ ਅਖਬਾਰ ਬੇਲੀ।
ਲੋਕਾਂ ਸੋਚ ਲਿਆ ਫੇਰ ਨਹੀਂ ਆਉਣ ਲੱਗੇ,
ਛਾਪਾ ਪਿਆ ਫਿਰ ਤੋਂ ਤੜਕ-ਸਾਰ ਬੇਲੀ।
ਆਇਆ ਖਬਰ ਨਾ ਲੈਣ ਵੀ ਕੋਈ ਲੀਡਰ,
ਕਰਨਾ ਲੋਕਾਂ ਲਈ ਔਖਾ ਈ ਸਬਰ ਬੇਲੀ।
ਫਿਰਨੀ ਹੋ ਗਈ ਹਨੇਰੀ ਜਦ ਬਾਦਲਾਂ ਦੀ,
ਕਿਹੜਾ ਲੰਬੀ ਦੀ ਲਊ ਫਿਰ ਖਬਰ ਬੇਲੀ।
-ਤੀਸ ਮਾਰ ਖਾਂ