ਅੱਜ-ਨਾਮਾ

pannu2881

ਚਰਚਾ ਹੁੰਦੀ ਅਮਰੀਕਾ ਵਿੱਚ ਰੂਸ ਬਾਰੇ,
ਦਬਕਾ ਰੂਸ ਨੇ ਦਿੱਤਾ ਹੁਣ ਮਾਰ ਓਧਰ।
ਆਖੇ ਦਫਤਰ ਕੁਝ ਅਸਾਂ ਦੇ ਬੰਦ ਕੀਤੇ,
ਕੀਤੇ ਦੂਤ ਕਈ ਖੱਜਲ-ਖੁਆਰ ਓਧਰ।
ਅਸੀਂ ਕਦੇ ਨਾ ਚੋਣ ਵਿੱਚ ਦਖਲ ਦਿੱਤਾ,
ਹੋਵੇ ਸਾਡੇ ਕਿਉਂ ਉਲਟ ਪ੍ਰਚਾਰ ਓਧਰ।
ਭਾਈਬੰਦੀ ਜੇ ਤੁਸਾਂ ਕੋਈ ਮੰਨਣੀ ਨਹੀਂ,
ਸਿੱਟਾ ਭੁਗਤਣ ਨੂੰ ਰਹੋ ਤਿਆਰ ਓਧਰ।
ਕੀਤੀ ਜਿਹੋ ਜਿਹੀ ਤੁਸੀਂ ਸੀ ਕਾਰਵਾਈ,
ਸਕਦੇ ਅਸੀਂ ਵੀ ਲੱਭ ਕੁਝ ਤੋੜ ਓਧਰ।
ਦਫਤਰ ਤੁਸਾਂ ਦੇ ਅਸੀਂ ਵੀ ਠੋਕ ਤਾਲਾ,
ਸਕਦੇ ਭਾਜੀ ਬਰਾਬਰ ਦੀ ਮੋੜ ਓਧਰ।
-ਤੀਸ ਮਾਰ ਖਾਂ